9 ਦੋਸ਼ੀ ਕੀਤੇ ਗਏ ਗ੍ਰਿਫਤਾਰ, 3 ਪ੍ਰਭ ਦਾਸੂਵਾਲ ਗੈਂਗ ਨਾਲ ਜੁੜੇ
ਫਰੀਦਕੋਟ 25 ਨਵੰਬਰ (ਲਵਰਾਜ ਸ਼ਰਮਾ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਜੀ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਂਸ ਦੀ ਨੀਤੀ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਫਰੀਦਕੋਟ ਪੁਲਿਸ ਨੇ ਡੀ.ਆਈ.ਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਪਿਛਲੇ ਕੁਝ ਦਿਨਾਂ ਦੌਰਾਨ ਨਜਾਇਜ਼ ਅਸਲੇ ਦੇ ਵਪਾਰ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਵੱਡਾ ਪ੍ਰਹਾਰ ਕੀਤਾ ਹੈ। ਇਹ ਜਾਣਕਾਰੀ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਸਾਂਝੀ ਕੀਤੀ ਗਈ।
ਉਹਨਾਂ ਦੱਸਿਆ ਕਿ ਪਿਛਲੇ 10 ਦਿਨਾਂ ਦੌਰਾਨ ਫਰੀਦਕੋਟ ਪੁਲਿਸ ਦੀਆਂ ਟੀਮਾਂ ਨੇ ਤੇਜ਼ ਅਤੇ ਸੁਚੱਜੀ ਤਰ੍ਹਾਂ ਕਾਰਵਾਈ ਕਰਦਿਆਂ 04 ਵੱਖ-ਵੱਖ ਮੁਕੱਦਮਿਆਂ ਵਿੱਚ 09 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ 04 ਨਜਾਇਜ਼ ਦੇਸੀ ਪਿਸਟਲਾਂ ਸਮੇਤ ਰੌਦ ਬਰਾਮਦ ਕੀਤੇ ਗਏ ਹਨ। ਇਹ ਸਾਰੀਆਂ ਕਾਰਵਾਈਆਂ ਪੁਲਿਸ ਵੱਲੋਂ ਅਪਰਾਧ ‘ਤੇ ਨਿਯੰਤਰਣ ਅਤੇ ਜ਼ਿਲ੍ਹੇ ਦੀ ਸ਼ਾਂਤੀ-ਸੁਰੱਖਿਆ ਸੁਨਿਸ਼ਚਿਤ ਕਰਨ ਦੀ ਵਚਨਬੱਧਤਾ ਦੀ ਸਪੱਸ਼ਟ ਮਿਸਾਲ ਹਨ।
ਉਨ੍ਹਾਂ ਦੱਸਿਆ ਕਿ 13 ਨਵੰਬਰ ਨੂੰ ਫਰੀਦਕੋਟ ਪੁਲਿਸ ਦੀ ਸੀ.ਆਈ.ਏ ਸਟਾਫ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਬੈਠੇ ਕਰਨ ਕੁਮਾਰ ਉਰਫ ਨੈਸੀ ਅਤੇ ਸੁਨੀਲ ਕੁਮਾਰ ਉਰਫ ਬੰਟੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਪਾਸੋਂ 01 ਪਿਸਟਲ 09 ਐਮ.ਐਮ, ਸਮੇਤ ਮੈਗਜੀਨ ਸਮੇਤ 01 ਰੋਂਦ ਜਿੰਦਾ ਅਤੇ 02 ਖੋਲ ਬਰਾਮਦ ਕੀਤੇ ਗਏ। ਜਿਸ ਸਬੰਧੀ ਮੁਕੱਦਮਾ ਨੰਬਰ 467 ਮਿਤੀ 13-11-25 ਅਧੀਨ ਧਾਰਾ 25(6)/25(7)/54/59 ਅਸਲਾ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ। ਕਰਨ ਕੁਮਾਰ ਉੱਤੇ ਪਹਿਲਾਂ ਹੀ ਮੁੱਕਦਮਾ ਨੰਬਰ 258 ਮਿਤੀ 29/08/2021 ਅ/ਧ 308/ 323/341/148/149 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ, ਮੁੱਕਦਮਾ ਨੰਬਰ 140 ਮਿਤੀ 25.04.2022 ਅ/ਧ 306 ਆਈ.ਪੀ.ਸੀ ਥਾਣਾ ਸਿਟੀ ਫਰੀਦਕੋਟ, ਮੁੱਕਦਮਾ ਨੰਬਰ 73 ਮਿਤੀ 26/04/2022 ਅ/ਧ 25ਏ/54/59 ਅਸਲਾ ਐਕਟ ਥਾਣਾ ਸਦਰ ਫਰੀਦਕੋਟ, ਮੁੱਕਦਮਾ ਨੰਬਰ 180 ਮਿਤੀ 25/05/2022 ਅ/ਧ 42/52ਏ ਜੇਲ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਹੈ। ਸੁਨੀਲ ਕੁਮਾਰ ਉੱਤੇ ਮੁੱਕਦਮਾ ਨੰਬਰ 84 ਮਿਤੀ 14/04/2019 ਅ/ਧ 22/61/85 ਐਨ:ਡੀ:ਪੀ:ਐਸ ਐਕਟ ਥਾਣਾ ਸਿਟੀ ਫਰੀਦਕੋਟ ਪਹਿਲਾਂ ਹੀ ਦਰਜ ਹੈ। 01 ਪਿਸਟਲ 09 ਐਮ.ਐਮ, ਸਮੇਤ ਮੈਗਜੀਨ ਸਮੇਤ 01 ਰੋਦ ਜਿੰਦਾ ਅਤੇ 02 ਖੋਲ ਦੀ ਬਰਾਮਦਗੀ ਹੋਈ ਹੈ।
14 ਨਵੰਬਰ ਨੂੰ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਫਰੀਦੋਕਟ ਦੀ ਟੀਮ ਵੱਲੋਂ ਪ੍ਰਭ ਦਾਸੂਵਾਲ ਗੈਗ ਦੇ 02 ਗੁਰਗਿਆ ਬਲਜੀਤ ਸਿੰਘ ਉਰਫ ਕੱਦੂ ਅਤੇ ਸੰਨੀ ਨੂੰ ਪਿੰਡ ਪੰਜਗਰਾਈ ਦੇ ਸਰਕਾਰੀ ਸਕੂਲ ਦੇ ਸਟੇਡੀਅਮ ਪਾਸੋਂ 01 ਪਿਸਟਲ .30 ਬੋਰ ਅਤੇ ਜਿੰਦਾ ਰੌਂਦਾ ਸਮੇਤ ਕਾਬੂ ਕੀਤਾ ਗਿਆ ਸੀ। ਜਿਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 224 ਮਿਤੀ 14.11.2025 ਅਧੀਨ ਧਾਰਾ 25(6)/25(7)/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ। ਜਿਹਨਾ ਦੀ ਪੁੱਛਗਿੱਛ ਦੇ ਅਧਾਰ ਤੇ ਇਹ ਸਾਹਮਣੇ ਆਇਆ ਕਿ ਇਹਨਾ ਵੱਲੋਂ ਗੈਗ ਦੇ ਮੁੱਖ ਸੂਟਰ ਅਰਸ਼ਦੀਪ ਸਿੰਘ ਉਰਫ ਵਿੱਕੀ ਨਾਲ ਮਿਲ ਕੇ ਇਸ ਅਸਲੇ ਨਾਲ ਮੋਗਾ ਵਿਖੇ ਕਿਸੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਜਿਸ ਉਪਰੰਤ ਇਸ ਵਿੱਚ ਸ਼ਾਮਿਲ ਤੀਸਰੇ ਦੋਸ਼ੀ ਅਰਸ਼ਦੀਪ ਸਿੰਘ ਉਰਫ ਵਿੱਕੀ ਨੂੰ ਮਿਤੀ 15 ਨਵੰਬਰ ਨੂੰ ਬਾਜਾਖਨਾ ਵਿਖੇ ਇੱਕ ਮੁੱਠਭੇੜ ਉਪਰੰਤ ਉਸ ਸਮੇਂ ਕਾਬੂ ਗਿਆ, ਜਦ ਉਸ ਵੱਲੋਂ ਪੁਲਿਸ ਪਾਰਟੀ ਤੇ ਨਾਕਾਬੰਦੀ ਦੌਰਾਨ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਉਸ ਪਾਸੋਂ 01 ਯੂਗਾਨਾ ਪਿਸਟਲ ਬਰਾਮਦ ਕੀਤਾ ਗਿਆ। ਜਿਸ ਸਬੰਧੀ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਨੰਬਰ 133 ਮਿਤੀ 15.11.2025 ਅ/ਧ 109(1) ਬੀ.ਐਨ.ਐਸ 25/57/54/59 ਅਸਲਾ ਐਕਟ ਦਰਜ ਕੀਤਾ ਗਿਆ। ਏਨ੍ਹਾਂ ਗ੍ਰਿਫਤਾਰ ਦੋਸ਼ੀਆਂ ਉੱਤੇ ਪਹਿਲਾ ਹੀ ਮੁਕੱਦਮੇਂ ਦਰਜ ਹਨ। ਅਰਸ਼ਦੀਪ ਸਿੰਘ ਉੱਤੇ ਮੁਕੱਦਮਾ ਨੰਬਰ 02 ਮਿਤੀ 05.01.2025 ਅ/ਧ 25/54/59 ਅਸਲਾ ਐਕਟ 304(2), 3(5) ਬੀ.ਐਨ.ਐਸ ਥਾਣਾ ਸਦਰ ਅੰਮ੍ਰਿਤਸਰ, ਬਲਜੀਤ ਸਿੰਘ ਉੱਤੇ ਮੁਕੱਦਮਾ ਨੰਬਰ 165 ਮਿਤੀ 23.08.2025 ਅ/ਧ 308(4) 351 ਬੀ.ਐਨ.ਐਸ ਥਾਣਾ ਕੋਟ ਈਸੇ ਖਾ (ਮੋਗਾ) ਅਤੇ ਸੰਨੀ ਬ੍ਰਾਮਦਗੀ: 02 ਪਿਸਟਲ ਅਤੇ 07 ਰੌਦ ਹੈ।
ਤੀਜੇ ਮਾਮਲੇ ਤਹਿਤ 15 ਨਵੰਬਰ ਨੂੰ ਚੌਂਕੀ ਪੰਜਗਰਾਈ ਕਲਾਂ ਵੱਲੋਂ 04 ਦੋਸ਼ੀਆਂ ਗੁਰਤੇਜ ਸਿੰਘ ਉਰਫ ਤੇਜੀ, ਜਗਸੀਰ ਸਿੰਘ ਉਰਫ ਜੱਗੀ, ਗੁਰਵਿੰਦਰ ਸਿੰਘ ਅਤੇ ਇੱਕ ਜੁਵੇਨਾਇਲ ਨੂੰ 01 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਸਮੇਤ ਪੰਜਗਰਾਈ ਕਲਾ ਤੋ ਘਣੀਆ ਵਾਲੇ ਪਿੰਡ ਨੂੰ ਜਾਂਦੇ ਰਸਤੇ ਪਰ ਬਣੇ ਪੁੱਲ ਸੂਆ ਪਾਸੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਜਿਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਨੰਬਰ 225 ਮਿਤੀ 15.11.2025 ਅਧੀਨ ਧਾਰਾ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਅਤੇ ਇੱਕ ਸਵਿਫਟ ਕਾਰ ਦੀ ਬਰਾਮਦਗੀ ਹੋਈ ਹੈ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲੰਿਕਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਪਰਾਧਕ ਗਿਰੋਹਾਂ ਤੇ ਪੂਰੀ ਤਰ੍ਹਾਂ ਨਕੇਲ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਫਰੀਦਕੋਟ ਪੁਲਿਸ ਲਗਾਤਾਰ ਸਫਲਤਾ ਹਾਸਿਲ ਕਰ ਰਹੀ ਹੈ।


No comments
Post a Comment